ਆਨਲਾਈਨ ਸਰਵੇਖਣ ਕਰੋ

ਕੈਂਸਰ ਰੋਗੀ ਅਨੁਭਵ ਸਰਵੇਖਣ ਦੀ ਵੈੱਬਸਾਈਟ 'ਤੇ ਤੁਹਾਡਾ ਸੁਆਗਤ ਹੈ। ਇਹ ਸਰਵੇਖਣ NHS ਇੰਗਲੈਂਡ ਦੀ ਤਰਫੋਂ ਪਿਕਰ ਇੰਸਟੀਚਿਊਟ ਯੂਰਪ ਦੁਆਰਾ ਚਲਾਇਆ ਜਾਂਦਾ ਹੈ।

ਮੈਨੂੰ ਇੱਕ ਸਰਵੇਖਣ ਪ੍ਰਾਪਤ ਹੋਇਆ ਹੈ

ਕੈਂਸਰ ਰੋਗੀ ਅਨੁਭਵ ਸਰਵੇਖਣ ਉਹਨਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਨੂੰ ਹਿੱਸਾ ਲੈਣ ਲਈ ਸੱਦਾ ਮਿਲਿਆ ਹੋਵੇ। ਜੇਕਰ ਤੁਹਾਨੂੰ ਡਾਕ ਵਿੱਚ ਸਰਵੇਖਣ ਮਿਲਿਆ ਹੈ, ਤਾਂ ਅਸੀਂ ਕੈਂਸਰ ਦੀ ਦੇਖਭਾਲ ਅਤੇ ਇਲਾਜ ਸਬੰਧੀ ਤੁਹਾਡੇ ਤਜੁਰਬੇ ਬਾਰੇ ਜਾਨਣਾ ਚਾਹਾਂਗੇ। ਜੇਕਰ ਤੁਸੀਂ ਸਰਵੇਖਣ ਨੂੰ ਔਨਲਾਈਨ ਪੂਰਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹੇਠਾਂ ‘ਆਨਲਾਈਨ ਸਰਵੇਖਣ ਕਰੋ’ ਬਟਨ ‘ਤੇ ਕਲਿੱਕ ਕਰਕੇ ਅਤੇ ਤੁਹਾਡੇ ਪੱਤਰ ‘ਤੇ ਦਿਖਾਈ ਦੇਣ ਵਾਲੇ ਐਕਸੈਸ ਕੋਡ ਨੂੰ ਦਰਜ ਕਰਕੇ ਜਾਂ ਪ੍ਰਸ਼ਨਾਵਲੀ ਦੇ ਅਗਲੇ ਪਾਸੇ ਆਪਣਾ ਨਿੱਜੀ QR ਕੋਡ ਸਕੈਨ ਕਰਕੇ ਅਜਿਹਾ ਕਰ ਸਕਦੇ ਹੋ। ਸਰਵੇਖਣ ਪੂਰਾ ਕਰਨ ਲਈ ਤੁਹਾਨੂੰ 20 ਮਿੰਟ ਤੋਂ ਘੱਟ ਦਾ ਸਮਾਂ ਲੱਗੇਗਾ।

ਇਸ ਸਰਵੇਖਣ ਵਿੱਚ ਕੌਣ ਭਾਗ ਲੈ ਸਕਦਾ ਹੈ?

ਇਹ ਸਰਵੇਖਣ ਸਾਰੇ ਬਾਲਗ ਮਰੀਜ਼ਾਂ (16 ਸਾਲ ਅਤੇ ਇਸ ਤੋਂ ਵੱਧ ਉਮਰ ਦੇ) ਨੂੰ ਭੇਜਿਆ ਜਾਂਦਾ ਹੈ, ਜਿਨ੍ਹਾਂ ਵਿੱਚ ਕੈਂਸਰ ਦੀ ਮੁੱਢਲੀ ਡਾਈਗਨੌਸਿਸ ਹੋਈ ਹੋਵੇ, ਜਿਨ੍ਹਾਂ ਨੂੰ ਕੈਂਸਰ ਸਬੰਧੀ ਇਲਾਜ ਲਈ ਦਾਖਲ ਮਰੀਜ਼ਾਂ ਵਜੋਂ NHS ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੋਵੇ, ਜਾਂ ਜਿਨ੍ਹਾਂ ਨੂੰ ਕੈਂਸਰ ਸਬੰਧੀ ਇਲਾਜ ਲਈ ਡੇ ਕੇਅਰ ਵਾਲੇ ਮਰੀਜ਼ਾਂ ਵਜੋਂ ਦੇਖਿਆ ਗਿਆ ਸੀ ਅਤੇ ਹਰ ਸਾਲ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਛੁੱਟੀ ਦਿੱਤੀ ਗਈ।

ਸਰਵੇਖਣ ਦਾ ਮਕਸਦ ਕੀ ਹੈ?

ਇਸ ਸਰਵੇਖਣ ਵਿਚ ਤੁਸੀਂ ਤੁਹਾਨੂੰ ਪ੍ਰਾਪਤ ਹੋਈ ਦੇਖਭਾਲ ਬਾਰੇ ਆਪਣਾ ਫੀਡਬੈਕ ਦੇ ਸਕਦੇ ਹੋ। ਤੁਹਾਡੇ ਵਿਚਾਰ ਇਹ ਸਮਝਣ ਵਿੱਚ ਸਾਡੀ ਮਦਦ ਕਰਨ ਲਈ ਬਹੁਤ ਜ਼ਰੂਰੀ ਹਨ ਕਿ ਦੇਖਭਾਲ ਕਿੱਥੇ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ ਅਤੇ NHS ਕੈਂਸਰ ਸੇਵਾਵਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ। ਸਰਵੇਖਣ ਦੇ ਨਤੀਜਿਆਂ ਦੀ ਵਰਤੋਂ ਦੇਖਭਾਲ ਪ੍ਰਦਾਨ ਕਰਨ ਵਾਲਿਆਂ ਦੁਆਰਾ ਰਾਸ਼ਟਰੀ, ਖੇਤਰੀ ਅਤੇ ਸਥਾਨਕ ਪੱਧਰ ‘ਤੇ ਕੈਂਸਰ ਦੇ ਮਰੀਜ਼ਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।

ਮਦਦ ਅਤੇ ਸਹਾਇਤਾ

ਜੇਕਰ ਤੁਹਾਨੂੰ ਸਰਵੇਖਣ ਭਰਨ ਵਿੱਚ ਮਦਦ ਦੀ ਲੋੜ ਹੈ (ਜਿਵੇਂ ਪੰਜਾਬੀ ਵਿਚ), ਜਾਂ ਤਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੀ ਫ੍ਰੀਫੋਨ ਹੈਲਪਲਾਈਨ ਨੂੰ 0800 014 2617 ‘ਤੇ ਕਾਲ ਕਰੋ। ਜੇਕਰ ਤੁਸੀਂ ਸਰਵੇਖਣ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ‘ਹੈਲਪ ਐਂਡ ਸਪੋਰਟ’ ਪੇਜ ‘ਤੇ ਜਾਓ।